ਲਾਹੌਰ, 11 ਅਪਰੈਲ
ਇਮਰਾਨ ਖ਼ਾਨ ਨੇ ਅਮਰੀਕਾ ਦੀ ਹਮਾਇਤ ਨਾਲ ਇਸਲਾਮਾਬਾਦ ਵਿੱਚ ਸਰਕਾਰ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਖਿਲਾਫ਼ ਪੂਰੇ ਪਾਕਿਸਤਾਨ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨਾਂ ਲਈ ਆਪਣੇ ਹਮਾਇਤੀਆਂ ਦਾ ਧੰਨਵਾਦ ਕੀਤਾ ਹੈ। ਖ਼ਾਨ ਦੇ ਸੱਦੇ ਉੱਤੇ ਐਤਵਾਰ ਨੂੰ ਰਾਤ 9 ਵਜੇ ਤੋਂ ਬਾਅਦ ਪਾਕਿਸਤਾਨ ਦੇ ਵੱਖ ਵੱਖ ਸ਼ਹਿਰਾਂ ਵਿੱਚ ਰੋਸ ਮੁਜ਼ਾਹਰੇ ਤੇ ਰੈਲੀਆਂ ਕੀਤੀਆਂ ਗਈਆਂ, ਜੋ ਕਈ ਘੰਟੇ ਚੱਲੀਆਂ। ਖ਼ਾਨ ਨੇ ਟਵੀਟ ਕਰਕੇ ਇਸ ਭਰਵੇਂ ਸਮਰਥਨ ਲਈ ਸਾਰੇ ਪਾਕਿਸਤਾਨੀਆਂ ਦਾ ਧੰਨਵਾਦ ਕੀਤਾ ਹੈ। -ਪੀਟੀਆਈ