ਰੋਮ: ਇਟਲੀ ਤੋਂ ਭਾਰਤ ਆਪਣੇ ਸਕੇ-ਸਬੰਧੀਆਂ ਅਤੇ ਮਾਪਿਆਂ ਨੂੰ ਮਿਲਣ ਆਉਣ ਵਾਲੇ ਕੁਝ ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਦਰਅਸਲ, ਕੋਵਿਡ-19 ਕਾਰਨ ਭਾਰਤ ਤੋਂ ਇਟਲੀ ਉਡਾਣਾਂ ਬੰਦ ਹੋਣ ਕਾਰਨ ਇਨ੍ਹਾਂ ਲੋਕਾਂ ਦੇ ਇਟਲੀ ਦੇ ਕਾਗਜ਼ਾਤਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਕੁਝ ਨੇ ਸਿੱਧੀਆਂ ਉਡਾਣਾਂ ਰਾਹੀਂ ਵਾਪਸ ਇਟਲੀ ਪਹੁੰਚਣ ਲਈ ਕਾਫ਼ੀ ਜੱਦੋਜਹਿਦ ਕੀਤੀ ਤੇ ਕੁਝ ਇਸ ਵਿੱਚ ਕਾਮਯਾਬ ਵੀ ਰਹੇ। ਜਿਨ੍ਹਾਂ ਦੇ ਕਾਗਜ਼ਾਤ ਥੋੜ੍ਹਾ ਸਮਾਂ ਪਹਿਲਾਂ ਹੀ ਖਤਮ ਹੋਏ ਸਨ, ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦਕਿ ਜਿਨ੍ਹਾਂ ਦੇ ਕਾਗਜ਼ਾਤ ਵੱਧ ਸਮੇਂ ਤੋਂ ਖ਼ਤਮ ਹੋਏ ਸਨ, ਉਨ੍ਹਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। -ਵਿੱਕੀ ਬਟਾਲਾ