ਵਾਸ਼ਿੰਗਟਨ: ਕੌਮਾਂਤਰੀ ਮੁਦਰਾ ਫੰਡ ਨੇ ਕਰੋਨਾਵਾਇਰਸ ਮਹਾਮਾਰੀ ਦੇ ਝੰਬੇ ਭਾਰਤੀ ਅਰਥਚਾਰੇ ਵਿੱਚ ਇਸ ਸਾਲ 10.3 ਫੀਸਦ ਦਾ ਵੱਡਾ ਨਿਘਾਰ ਆਉਣ ਦੀ ਪੇਸ਼ੀਨਗੋਈ ਕੀਤੀ ਹੈ। ਆਈਐੱਮਐੱਫ ਨੇ ‘ਵਰਲਡ ਇਕਨਾਮਿਕ ਆਊਟਲੁੱਕ’ ਦੀ ਆਪਣੀ ਰਿਪੋਰਟ ਵਿੱਚ ਕਿਹਾ ਭਾਰਤ ਅਗਲੇ ਸਾਲ ਭਾਵ 2021 ਵਿੱਚ 8.8 ਫੀਸਦ ਦੀ ਵਿਕਾਸ ਦਰ ਜ਼ਬਰਦਸਤ ਵਾਪਸੀ ਕਰਦਿਆਂ ਚੀਨ ਦੀ ਵਿਕਾਸ 8.2 ਫੀਸਦ ਨੂੰ ਪਿਛਾਂਹ ਛੱਡ ਦੇਵੇਗਾ। ਰਿਪੋਰਟ ਮੁਤਾਬਕ ਇਸ ਸਾਲ ਆਲਮੀ ਪੱਧਰ ’ਤੇ ਵਿਕਾਸ ਦਰ ਸੁੰਗੜ ਕੇ 4.4 ਫੀਸਦ ਰਹਿ ਜਾਵੇਗੀ ਤੇ 2021 ਵਿੱਚ 5.2 ਫੀਸਦ ਦੀ ਦਰ ਨਾਲ ਵਾਪਸੀ ਕਰੇਗੀ। -ਪੀਟੀਆਈ