ਜੋਹਾਨਸਬਰਗ, 3 ਦਸੰਬਰ
ਜ਼ਿੰਬਾਬਵੇ ਦੇ ਸਿਹਤ ਮੰਤਰੀ ਜੌਨ ਮੈਂਗਵੀਰੋ ਨੇ ਦੱਸਿਆ ਹੈ ਕਿ ਦੇਸ਼ ਵਿੱਚ ਓਮੀਕਰੋਨ ਦੇ 50 ਕੇਸਾਂ ਦੀ ਪਛਾਣ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ ਫਰੰਟਲਾਈਨ ਵਰਕਰਾਂ ਤੇ ਵੱਡੇਰੀ ਉਮਰ ਦੇ ਲੋਕਾਂ ਨੂੰ ਕਰੋਨਾ ਵੈਕਸੀਨ ਦਾ ਬੂਸਟਰ ਡੋਜ਼ ਦਿੱਤਾ ਜਾਵੇਗਾ। ਸ੍ਰੀ ਮੈਂਗਵੀਰੋ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਓਮੀਕਰੋਨ ਦੇ ਜ਼ਿਆਦਾ ਕੇਸ ਟੀਚਰ ਟਰੇਨਿੰਗ ਕਾਲਜ ਅਤੇ ਅੰਡਰ-17 ਫੁਟਬਾਲ ਟੀਮ ਵਿੱਚੋਂ ਸਾਹਮਣੇ ਆਏ ਹਨ। ਇਸ ਟੀਮ ਨੇ ਸਥਾਨਕ ਟੂਰਨਾਮੈਂਟ ਵਿੱਚ ਭਾਗ ਲੈਣਾ ਸੀ। ਸਿਹਤ ਵਿਭਾਗ ਨੇ ਕਾਲਜ ਵਿੱਚੋਂ 20 ਵਿਅਕਤੀਆਂ ਦੇ ਸੇਂਪਲ ਲਏ ਅਤੇ ਫੁਟਬਾਲ ਟੀਮ ਵਿੱਚੋਂ 22 ਸੈਂਪਲ ਲਏ ਜੋ ਕਿ ਪਾਜ਼ੇਟਿਵ ਪਾਏ ਗਏ। ਅੱਠ ਕੇਸ ਹੋਰਨਾਂ ਸੈਂਪਲਾਂ ਤੋਂ ਸਾਹਮਣੇ ਆਏ ਹਨ। -ਰਾਇਟਜ਼ਰ