ਪਨਾਮਾ ਸਿਟੀ: ਅਮਰੀਕਾ ਦੇ ਦੱਖਣੀ ਸੂਬਿਆਂ ’ਚ ਤੂਫ਼ਾਨ ਨਾਲ ਨੁਕਸਾਨ ਹੋਇਆ ਹੈ। ਲੂਸੀਆਨਾ ਵਿਚ ਇਕ ਮੌਤ ਹੋ ਗਈ ਹੈ ਤੇ ਕਈ ਦਰੱਖਤ ਜੜ੍ਹੋਂ ਪੁੱਟੇ ਗਏ ਹਨ। ਇਸ ਤੋਂ ਇਲਾਵਾ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਮਿਸੀਸਿਪੀ, ਅਲਬਾਮਾ ਸਿਟੀ ਤੇ ਫਲੋਰਿਡਾ ਵਿਚ ਵੀ ਮਾਲੀ ਨੁਕਸਾਨ ਦੀ ਸੂਚਨਾ ਹੈ। ਕੌਮੀ ਮੌਸਮ ਸੇਵਾ ਨੇ 60 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੁਸ਼ਟੀ ਕੀਤੀ ਹੈ। ਪ੍ਰਸ਼ਾਸਨ ਤੂਫ਼ਾਨ ਨਾਲ ਹੋਏ ਨੁਕਸਾਨ ਦਾ ਹਾਲੇ ਅੰਦਾਜ਼ਾ ਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਤੂਫ਼ਾਨ ਤੋਂ ਬਾਅਦ ਆਮ ਤੌਰ ’ਤੇ ਲੂਸੀਆਨਾ ਤੇ ਮਿਸੀਸਿਪੀ ਵਿਚ ਭਰਵਾਂ ਮੀਂਹ ਵੀ ਪੈਂਦਾ ਹੈ। ਤੂਫ਼ਾਨ ਨਾਲ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ ਤੇ ਕਈ ਥਾਈਂ ਪਾਣੀ ਭਰ ਗਿਆ ਹੈ। -ਏਪੀ