ਹਾਂਗਕਾਂਗ, 28 ਜੂਨ
ਕਰੋਨਾ ਵਾਇਰਸ ਦੇ ਨਵੇਂ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਹਾਂਗਕਾਂਗ ਨੇ ਕਿਹਾ ਹੈ ਕਿ ਆਉਂਦੇ ਵੀਰਵਾਰ ਤੋਂ ਬਰਤਾਨੀਆ ਤੋਂ ਸਾਰੀਆਂ ਯਾਤਰੀ ਉਡਾਣਾਂ ’ਤੇ ਪਾਬੰਦੀ ਲਾਈ ਜਾਵੇਗੀ। ਇਥੋਂ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਿਟੇਨ ਵਿਚ ਹਾਲ ਹੀ ਵਿਚ ਕਰੋਨਾ ਮਹਾਮਾਰੀ ਤੇ ਡੈਲਟਾ ਰੂਪ ਦੇ ਕੇਸ ਆਉਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ।-ਪੀਟੀਆਈ