ਕਰਾਚੀ, 22 ਅਗਸਤ
ਪਾਕਿਸਤਾਨ ’ਚ ਹਿੰਦੂ ਸਫ਼ਾਈ ਸੇਵਕ ਅਸ਼ੋਕ ਕੁਮਾਰ ਨੂੰ ਧਾਰਮਿਕ ਗ੍ਰੰਥ ਦੇ ਪੰਨੇ ਸਾੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਕੱਟੜ ਜਥੇਬੰਦੀ ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀਐੱਲਪੀ) ਵੱਲੋਂ ਹੈਦਰਾਬਾਦ ਸਿਟੀ ’ਚ ਹਿੰਦੂ ਪਰਿਵਾਰਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਤੋਂ ਬਾਅਦ ਇਹ ਗ੍ਰਿਫ਼ਤਾਰੀ ਹੋਈ ਹੈ। ਕੁਫ਼ਰ ਤੋਲਣ ਦੀ ਘਟਨਾ ਸ਼ੁੱਕਰਵਾਰ ਦੀ ਦੱਸੀ ਜਾ ਰਹੀ ਹੈ। ਹਿੰਦੂ ਭਾਈਚਾਰੇ ਦੇ ਇਕ ਆਗੂ ਨੇ ਕਿਹਾ ਕਿ ਪੁਲੀਸ ਨੇ ਘਟਨਾ ਦੀ ਜਾਂਚ ਕੀਤੇ ਬਿਨਾਂ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਘੇ ਹਿੰਦੂ ਆਗੂ ਰਵੀ ਦਵਾਨੀ ਨੇ ਸਿੰਧ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਨਿਰਪੱਖ ਢੰਗ ਨਾਲ ਜਾਂਚ ਕਰਾਏ। -ਪੀਟੀਆਈ