ਕਾਠਮੰਡੂ, 28 ਦਸੰਬਰ
ਚੀਨ ਦੀ ਕਮਿਊਨਿਸਟ ਪਾਰਟੀ ਦੇ ਉੱਪ ਮੰਤਰੀ ਦੀ ਅਗਵਾਈ ਹੇਠ ਉੱਚ ਪੱਧਰੀ ਚੀਨੀ ਵਫ਼ਦ ਨੇ ਅੱਜ ਨੇਪਾਲ ਦੀ ਕਮਿਊਨਿਸਟ ਪਾਰਟੀ ਦੇ ਆਗੂ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਵਿਚਾਲੇ ਵੰਡ ਪੈਣ ਮਗਰੋਂ ਨੇਪਾਲ ’ਚ ਬਣੇ ਸਿਆਸੀ ਹਾਲਾਤ ’ਤੇ ਚਰਚਾ ਕੀਤੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨੇਪਾਲ ਦੀ ਪਾਰਟੀ ’ਚ ਪਈ ਫੁੱਟ ਦੂਰ ਕਰਨ ਲਈ ਚੀਨੀ ਵਫ਼ਦ ਕੌਮਾਂਤਰੀ ਵਿਭਾਗ ਦੇ ਉੱਪ ਮੰਤਰੀ ਗੁਓ ਯੇਜ਼ੂ ਦੀ ਅਗਵਾਈ ਹੇਠ ਇੱਥੇ ਆਇਆ ਹੈ। ਪ੍ਰਚੰਡ ਨਾਲ ਮੁਲਾਕਾਤ ਤੋਂ ਪਹਿਲਾਂ ਬੀਤੇ ਦਿਨ ਚਾਰ ਮੈਂਬਰੀ ਚੀਨੀ ਵਫ਼ਦ ਨੇ ਨੇਪਾਲ ਦੇ ਰਾਸ਼ਟਰਪਤੀ ਵਿੱਦਿਆ ਦੇਵੀ ਭੰਡਾਰੀ ਤੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨਾਲ ਵੀ ਮੁਲਾਕਾਤ ਕੀਤੀ।
-ਪੀਟੀਆਈ