ਬ੍ਰਾਸੀਲੀਆ: ਕਰੋਨਾਵਾਇਰਸ ਮਹਾਮਾਰੀ ਨੂੰ ਬਹੁਤ ਹਲਕੇ ਵਿੱਚ ਲੈਣ ਤੇ ਨਿਯਮਤ ਤੌਰ ’ਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ੇਰ ਬੋਲਸੋਨਾਰੋ ਨੂੰ ਕਰੋਨਾ ਦੀ ਲਾਗ ਨੇ ਘੇਰ ਲਿਆ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਬ੍ਰਾਜ਼ੀਲਿਆਈ ਰਾਸ਼ਟਰਪਤੀ ਸ਼ੁਰੂਆਤ ਵਿੱਚ ਇਸ ਨੂੰ ‘ਹਲਕਾ ਸਰਦੀ ਜ਼ੁਕਾਮ’ ਦੱਸਦੇ ਸੀ, ਪਰ ਤੇਜ਼ ਬੁਖਾਰ ਮਗਰੋਂ ਕੀਤੇ ਚੌਥੇ ਟੈਸਟ ’ਚ ਉਹ ਕਰੋਨਾ ਪਾਜ਼ੇਟਿਵ ਨਿਕਲ ਆਏ। ਰਾਸ਼ਟਰਪਤੀ ਨੇ ਪਿਛਲੇ ਹਫ਼ਤੇ ਅਮਰੀਕੀ ਅੰਬੈਸੀ ਵਿੱਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਲਈ ਰੱਖੇ ਸਮਾਗਮ ਵਿੱਚ ਵੀ ਬਿਨਾਂ ਮਾਸਕ ਤੋਂ ਸ਼ਿਰਕਤ ਕੀਤੀ ਸੀ। -ਆਈਏਐੱਨਐੱਸ