ਲਾਹੌਰ, 21 ਨਵੰਬਰ
ਪਾਕਿਸਤਾਨ ਦੀ ਅਦਾਲਤ ਨੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਤੇ ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਸਈਦ ਦੇ ਦੋ ਹੋਰ ਸਾਥੀਆਂ ਨੂੰ ਅਤਿਵਾਦ ਫੰਡਿੰਗ ਕੇਸ ਵਿੱਚ ਸਜ਼ਾ ਸੁਣਾਈ ਹੈ। ਲਾਹੌਰ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਜਮਾਤ ਆਗੂਆਂ ਮੁਹੰਮਦ ਅਸ਼ਰਫ਼ ਤੇ ਲੁਕਮਾਨ ਸ਼ਾਹ ਨੂੰ ਕ੍ਰਮਵਾਰ 6 ਤੇ ਸਾਢੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਨੂੰ ਦਸ-ਦਸ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਕੋਰਟ ਨੇ ਲੰਘੇ ਦਿਨੀਂ ਸਈਦ ਨੂੰ ਅਤਿਵਾਦ ਫੰਡਿੰਗ ਕੇਸ ਨਾਲ ਜੁੜੇ ਦੋ ਕੇਸਾਂ ਵਿੱਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਸੀ। -ਪੀਟੀਆਈ