ਗੁਟੇਰੇਜ਼ ਮੁੜ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਣੇ

ਗੁਟੇਰੇਜ਼ ਮੁੜ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਣੇ

ਸੰਯੁਕਤ ਰਾਸ਼ਟਰ, 18 ਜੂਨ

ਯੂਐੱਨ ਜਨਰਲ ਅਸੈਂਬਲੀ ਨੇ ਅੰਤੋਨੀਓ ਗੁਟੇਰੇਜ਼ ਨੂੰ ਦੂਜੀ ਵਾਰ ਸੰਯੁਕਤ ਰਾਸ਼ਟਰ ਦਾ ਜਨਰਲ ਸਕੱਤਰ ਚੁਣ ਲਿਆ ਹੈ। ਸਲਾਮਤੀ ਕੌਂਸਲ ਨੇ 193 ਮੈਂਬਰ ਮੁਲਕਾਂ ਵਾਲੀ ਸੰਸਥਾ ਦੇ ਮੁਖੀ ਵਜੋਂ ਗੁਟੇੇਰੇਜ਼ ਦੇ ਨਾਂ ’ਤੇ ਸਰਬਸੰਮਤੀ ਨਾਲ ਮੋਹਰ ਲਾਈ। ਗੁਟੇਰੇਜ਼ ਦਾ ਦੂਜਾ ਕਾਰਜਕਾਲ 1 ਜਨਵਰੀ 2022 ਤੋਂ 31 ਦਸੰਬਰ 2026 ਤੱਕ ਹੋਵੇਗਾ। ਯੂਐੱਨ ਜਨਰਲ ਅਸੈਂਬਲੀ ਦੇ 75ਵੇਂ ਇਜਲਾਸ ਦੇ ਮੁਖੀ ਵੋਲਕਨ ਬੋਜ਼ਕੀਰ ਨੇ ਗੁਟੇਰੇਜ਼ ਦੀ ਨਿਯੁਕਤੀ ਸਬੰਧੀ ਐਲਾਨ ਕੀਤਾ। ਬੋਜ਼ਕੀਰ ਨੇ ਮਗਰੋਂ 72 ਸਾਲਾ ਗੁਟੇਰੇਜ਼ ਨੂੰ ਯੂਐੱਨ ਜਨਰਲ ਅਸੈਂਬਲੀ ਹਾਲ ਦੇ ਮੰਚ ’ਤੇ ਅਹੁਦੇ ਦਾ ਹਲਫ਼ ਦਿਵਾਇਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All