ਕੋਇਟਾ, 23 ਜੁਲਾਈ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਸਰਕਾਰ ਨੇ 73 ਸਾਲ ਮਗਰੋਂ ਇਥੋਂ ਦਾ ਦੋ ਸੌ ਸਾਲ ਪੁਰਾਣਾ ਗੁਰਦੁਆਰਾ ਸਿੱਖਾਂ ਨੂੰ ਸੌਂਪ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਥੋਂ ਦੀ ਮਸਜਿਦ ਰੋਡ ’ਤੇ ਸਥਿਤ ਸ੍ਰੀ ਗੁਰੂ ਸਿੰਘ ਗੁਰਦੁਆਰੇ ਨੂੰ 1947 ਤੋਂ ਸਰਕਾਰੀ ਹਾਈ ਸਕੂਲ (ਲੜਕੀਆਂ) ਵਜੋਂ ਵਰਤਿਆ ਜਾ ਰਿਹਾ ਸੀ। ਹੁਣ ਸਰਕਾਰ ਕਹਿ ਰਹੀ ਹੈ ਕਿ ਗੁਰਦੁਆਰੇ ਨੂੰ ਮੁੜ ਧਾਰਮਿਕ ਥਾਂ ’ਚ ਤਬਦੀਲ ਕਰਕੇ ਸਿੱਖ ਭਾਈਚਾਰੇ ਨੂੰ ਸੌਂਪਣਾ ਬਲੋਚਿਸਤਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ ਹੈ। ਇਥੇ ਚੱਲ ਰਹੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਨੇੜਲੇ ਸਕੂਲਾਂ ’ਚ ਭੇਜਿਆ ਜਾਵੇਗਾ।