ਦੁਬਈ: ਸੰਯੁਕਤ ਰਾਸ਼ਟਰ ਵੱਲੋਂ ਇਰਾਨ ’ਤੇ ਹਥਿਆਰਾਂ ਦੀ ਖ਼ਰੀਦ ਸਬੰਧੀ ਲਗਾਈ ਗਈ ਰੋਕ ਖ਼ਤਮ ਹੋਣ ਤੋਂ ਸਿਰਫ਼ ਦੋ ਮਹੀਨੇ ਪਹਿਲਾਂ ਇਸ ਨੂੰ ਅੱਗੇ ਵਧਾਏ ਜਾਣ ਦੇ ਪ੍ਰਸਤਾਵ ਦੀ ਛੇ ਖਾੜੀ ਦੇਸ਼ਾਂ ਦੇ ਇਕ ਸਮੂਹ ਵੱਲੋਂ ਹਮਾਇਤ ਕੀਤੀ ਗਈ ਹੈ। ਖਾੜੀ ਕੋਆਪ੍ਰੇਸ਼ਨ ਕੌਂਸਲ ਨੇ ਐਤਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੂੰ ਇਕ ਪੱਤਰ ਭੇਜ ਕੇ ਇਰਾਨ ਨੂੰ ਜੰਗੀ ਜਹਾਜ਼ਾਂ, ਟੈਂਕਾਂ ਤੇ ਜੰਗੀ ਬੇੜਿਆਂ ਵਰਗੇ ਵਿਦੇਸ਼ੀ ਹਥਿਆਰ ਖਰੀਦਣ ਤੋਂ ਰੋਕਣ ਸਬੰਧੀ ਲਗਾਈਆਂ ਗਈਆਂ ਰੋਕਾਂ ਨੂੰ ਅੱਗੇ ਵਧਾਉਣ ਸਬੰਧੀ ਪ੍ਰਸਤਾਵ ਦੀ ਹਮਾਇਤ ਕੀਤੀ ਹੈ।
-ਏਪੀ