ਪਿਸ਼ਾਵਰ: ਪਾਕਿਸਤਾਨ ਦੇ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਅੱਜ ਪੁਲੀਸ ਵੈਨ ’ਤੇ ਅਣਪਛਾਤੇ ਵਿਅਕਤੀ ਵੱਲੋਂ ਸੁੱਟੇ ਹੈਂਡ ਗ੍ਰਨੇਡ ਹਮਲੇ ’ਚ ਇਕ ਪੁਲੀਸ ਮੁਲਾਜ਼ਮ ਦੀ ਮੌਤ ਤੇ ਬਾਕੀ ਜ਼ਖ਼ਮੀ ਹੋ ਗਏ। ਪਿਸ਼ਾਵਰ ਸ਼ਹਿਰ ਦੇ ਪੁਲੀਸ ਮੁਖੀ ਅਹਿਸਨ ਅੱਬਾਸ ਨੇ ਦੱਸਿਆ ਕਿ ਕਬਾਇਲੀ ਖੈਬਰ ਜ਼ਿਲ੍ਹੇ ਦੀ ਕਾਰਖਾਨੋ ਮਾਰਕੀਟ ਨੇੜੇ ਯੂਨੀਵਰਸਿਟੀ ਰੋਡ ’ਤੇ ਰੈਪਿਡ ਰਿਸਪੌਂਸ ਫੋਰਸ ਦੀ ਟੀਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ। -ਪੀਟੀਆਈ