ਕਾਹਿਰਾ, 7 ਜੁਲਾਈ
ਮਿਸਰ ਦੇ ਦੱਖਣੀ ਸੂਬੇ ਅਸਵਾਂ ਵਿੱਚ ਅੱਜ ਇੱਕ ਸੜਕ ਹਾਦਸੇ ਵਿੱਚ 8 ਜਣਿਆਂ ਦੀ ਮੌਤ ਹੋ ਗਈ ਅਤੇ 44 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਸਰਕਾਰੀ ਨਿਊਜ਼ ਏਜੰਸੀ ਦੀ ਰਿਪੋਰਟ ਵਿੱਚ ਦਿੱਤੀ ਗਈ। ਐੱਮਈਐੱਨਏ ਨੇ ਦੱਸਿਆ ਕਿ ਅਸਵਾਂ ਨੂੰ ਅਬੂ ਸਿੰਬੇਲ ਨਾਲ ਜੋੜਦੇ ਹਾਈਵੇਅ ’ਤੇ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਇੱਕ ਯਾਤਰੀ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ। ਰਿਪੋਰਟ ਮੁਤਾਬਕ ਐਂਬੂਲੈਂਸਾਂ ਰਾਹੀਂ ਲਾਸ਼ਾਂ ਨੂੰ ਅਸਵਾਂ ਦੇ ਮੁਰਦਾਘਰ ਲਿਜਾਇਆ ਗਿਆ ਜਦਕਿ ਜ਼ਖ਼ਮੀਆਂ ਨੂੰ ਸੂਬੇ ਦੇ ਮੁੱਖ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈੈ।