ਸਿੰਗਾਪੁਰ: ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਅਗਲੇ ਮਹੀਨੇ ਸਿੰਗਾਪੁਰ ਵਿਚ ‘ਫੋਰਬਜ਼ ਗਲੋਬਲ ਸੀਈਓ’ ਕਾਨਫਰੰਸ ਨੂੰ ਸੰਬੋਧਨ ਕਰਨਗੇ। ਇਹ ਕਾਨਫਰੰਸ 26-27 ਸਤੰਬਰ ਨੂੰ ਹੋਵੇਗੀ। ਇਸ ਕਾਨਫਰੰਸ ਵਿਚ 400 ਕਾਰੋਬਾਰੀ ਆਗੂ (ਸੀਈਓਜ਼), ਉੱਦਮੀ ਤੇ ਨਿਵੇਸ਼ਕ ਹਿੱਸਾ ਲੈਣਗੇ। ਅਡਾਨੀ ਕਾਨਫਰੰਸ ਦੇ ਦੂਜੇ ਦਿਨ ਮੁੱਖ ਭਾਸ਼ਣ ਦੇਣਗੇ। ਇਸ ਮੌਕੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਲਾਰੈਂਸ ਵੌਂਗ ਫੋਰਬਜ਼ ਮੀਡੀਆ ਦੇ ਚੇਅਰਮੈਨ ਤੇ ਸੰਪਾਦਕ ਸਟੀਵ ਫੋਰਬਜ਼ ਨਾਲ ਸੰਵਾਦ ਵੀ ਕਰਨਗੇ। ਕਾਨਫਰੰਸ ਵਿਚ ਭਾਰਤੀ ਕਾਰੋਬਾਰੀ ਆਗੂ ਅਜੈ ਬਾਂਗਾ, ਬਾਇਜੂ ਰਵੀਂਦਰਨ, ਅਦਾਰ ਪੂਨਾਵਾਲਾ ਵੀ ਹਿੱਸਾ ਲੈਣਗੇ। ਇਸ ਵਰ੍ਹੇ ਦੀ ਕਾਨਫਰੰਸ ਦਾ ਥੀਮ ‘ਦਿ ਵੇਅ ਫਾਰਵਰਡ’ ਰੱਖਿਆ ਗਿਆ ਹੈ। -ਪੀਟੀਆਈ