ਕਾਹਿਰਾ: ਸੰਯੁਕਤ ਰਾਸ਼ਟਰ (ਯੂਐੱਨ) ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਯਮਨ ’ਚ ਪੈਦਾ ਹੋਏ ਮਨੁੱਖੀ ਸੰਕਟ ਤੋਂ ਉੱਭਰਨ ਸਿਰਫ 1.7 ਅਰਬ ਡਾਲਰ ਇਕੱਠੇ ਹੋਣ ਨੂੰ ਨਿਰਾਸ਼ਾਜਨਕ ਦੱਸਿਆ ਹੈ। ਯੂਐੱਨ ਦੇ ਜਨਰਲ ਸਕੱਤਰ ਗੁਟੇਰੇਜ਼ ਵੱਲੋਂ ਇਸੇ ਵਰ੍ਹੇ ਸਵੀਡਨ ਅਤੇ ਸਵਿਟਜ਼ਲੈਂਡ ਦੀ ਸਾਂਝੀ ਮੇਜ਼ਬਾਨੀ ਵਾਲੀ ਵਰਚੁਅਲ ਕਾਨਫਰੰਸ ’ਚ ਸਹੂਲਤਾਂ ਤੋਂ ਵਾਂਝੇ ਅਰਬ ਦੇਸ਼ ਯਮਨ ’ਚ ਲੋੜਾਂ ਦੀ ਪੂਰਤੀ ਲਈ 3.85 ਅਰਬ ਡਾਲਰ ਦੀ ਮਦਦ ਜੁਟਾਉਣ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਇਸ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਕਿ ਉਹ ਦੁਨੀਆ ਦੀ ਸਭ ਤੋਂ ਭਿਆਨਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਯਮਨ ਦੀ ਮਦਦ ਲਈ ਕੀ ਸਕਦੇ ਹਨ। -ਏਪੀ