ਇਰਾਨ ’ਚ ਗੈਸ ਸਟੇਸ਼ਨ ਠੱਪ ਹੋਏ, ਸਾਈਬਰ ਹਮਲੇ ਦਾ ਸ਼ੱਕ

ਇਰਾਨ ’ਚ ਗੈਸ ਸਟੇਸ਼ਨ ਠੱਪ ਹੋਏ, ਸਾਈਬਰ ਹਮਲੇ ਦਾ ਸ਼ੱਕ

ਦੁਬਈ, 26 ਅਕਤੂਬਰ

ਇਰਾਨ ਦੇ ਗੈਸ ਸਟੇਸ਼ਨਾਂ ’ਤੇ ਸਾਈਬਰ ਹਮਲੇ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਹੈ ਜਿਸ ਕਾਰਨ ਤਲ ਦੀ ਵਿਕਰੀ ਸਬੰਧੀ ਸਾਰਾ ਸਰਕਾਰੀ ਤੰਤਰ ਅੱਜ ਠੱਪ ਹੋ ਗਿਆ ਤੇ ਵਿਕਰੀ ਰੁਕ ਗਈ। ਤਹਿਰਾਨ ਵਿਚ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਤੇਲ ਮੰਤਰਾਲੇ ਦੇ ਅਧਿਕਾਰੀ ਇਸ ਸਮੱਸਿਆ ਬਾਰੇ ਹੰਗਾਮੀ ਮੀਟਿੰਗ ਕਰ ਰਹੇ ਹਨ। ਇਕ ਖ਼ਬਰ ਏਜੰਸੀ ਮੁਤਾਬਕ ਜਿਹੜੇ ਲੋਕ ਸਰਕਾਰ ਵੱਲੋਂ ਜਾਰੀ ਕਾਰਡ ਰਾਹੀਂ ਤੇਲ ਖ਼ਰੀਦਣ ਆਏ ਸਨ ਉਨ੍ਹਾਂ ਨੂੰ ‘ਸਾਈਬਰ ਅਟੈਕ 64411’ ਦੇ ਸੁਨੇਹੇ ਆਏ। ਇਰਾਨੀਆਂ ਨੂੰ ਸਰਕਾਰ ਨੇ ਕਾਰਡ ਜਾਰੀ ਕੀਤੇ ਹਨ ਜਿਸ ’ਤੇ ਸਬਸਿਡੀ ਮਿਲਦੀ ਹੈ। ਹਾਲੇ ਤੱਕ ਕਿਸੇ ਨੇ ਇਸ ‘ਸਾਈਬਰ ਹਮਲੇ’ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਇਰਾਨ ਦੇ ਤਕਨੀਕੀ ਢਾਂਚਿਆਂ ਉਤੇ ਸਾਈਬਰ ਹਮਲੇ ਆਮ ਗੱਲ ਹਨ। ਮੁਲਕ ਨੇ ਆਪਣਾ ਜ਼ਿਆਦਾਤਰ ਸਰਕਾਰੀ ਤਕਨੀਕੀ ਢਾਂਚਾ ਇੰਟਰਨੈੱਟ ਨਾਲੋਂ ਕੱਟਿਆ ਹੋਇਆ ਹੈ। -ਏਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All