ਰੋਮ, 31 ਅਕਤੂਬਰ
ਇਥੇ ਜੀ-20 ਸੰਮੇਲਨ ਵਿਚ ਮੋਹਰੀ ਦੇਸ਼ ਟੀਕਿਆਂ ਦੀ ਆਪਸੀ ਮਾਨਤਾ ਤੇ ਟੀਕਿਆਂ ਨੂੰ ਤੇਜ਼ੀ ਨਾਲ ਮਨਜ਼ੂਰੀ ਦੇਣ ਲਈ ਡਬਲਿਊਐਚਓ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ। ਉਨ੍ਹਾਂ ਇਸ ਸਬੰਧੀ ਸਹਿਮਤੀ ਵਾਲਾ ਘੋਸ਼ਣਾ ਪੱਤਰ ਜਾਰੀ ਕੀਤਾ। ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਰੋਮ ਸੰਵਾਦ ਵਾਤਾਵਰਨ ਤਬਦੀਲੀ ਅਤੇ ਵਿਕਾਸ ਸਬੰਧੀ ਭਾਰਤ ਦੀਆਂ ਉਮੀਦਾਂ ‘ਤੇ ਖਰਾ ਉਤਰਦਾ ਹੈ। ਜੀ-20 ਨੇ ਇੱਕ ਮਜ਼ਬੂਤ ਸੰਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਹੈ ਕਿ ਕਰੋਨਾ ਟੀਕਾਕਰਨ ਲੋਕਾਂ ਦੀ ਭਲਾਈ ਲਈ ਹੈ ਤੇ ਕਰੋਨਾ ਟੀਕਿਆਂ ਦੀ ਕੌਮੀ ਤੇ ਹੋਰ ਕਾਨੂੰਨਾਂ ਅਨੁਸਾਰ ਆਪਸੀ ਮਾਨਤਾ ਲਈ ਸਾਰੇ ਦੇਸ਼ ਇਕਜੁੱਟ ਹੋਏ।