ਵਾਸ਼ਿੰਗਟਨ: ਜੀ-7 ਦੇਸ਼ਾਂ ਦੇ ਸੰਸਦ ਮੈਂਬਰਾਂ ਨੇ ਇਸ ਸਮੂਹ ਦੀਆਂ ਬੈਠਕਾਂ ਵਿੱਚ ਭਾਰਤ ਨੂੰ ਸੱਦੇ ਜਾਣ ਦੀ ਅਪੀਲ ਕੀਤੀ ਹੈ। ਇਨ੍ਹਾਂ ਬੈਠਕਾਂ ਦਾ ਉਦੇਸ਼ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਵਿਸ਼ਵ ਸੁਰੱਖਿਆ ਤੇ ਖੇਤਰੀ ਸਥਿਰਤਾ ਲਈ ਸੰਯੁਕਤ ਮੋਰਚਾ ਤਿਆਰ ਕਰਨਾ ਹੈ। ਅਮਰੀਕੀ ਸੰਸਦ ਮੈਂਬਰ ਤੇ ਵਿਦੇਸ਼ ਸਬੰਧਾਂ ’ਤੇ ਸੈਨੇਟ ਦੀ ਕਮੇਟੀ ਦੇ ਮੁਖੀ ਬੌਬ ਮੈਂਡੇਜ਼ ਤੇ ਇਟਲੀ, ਫਰਾਂਸ, ਜਰਮਨੀ, ਜਾਪਾਨ, ਬਰਤਾਨੀਆ ਤੇ ਯੂਰਪੀ ਸੰਸਦ ਮੈਂਬਰਾਂ ਨੇ ਕਿਹਾ, ‘ਅਤਿਵਾਦ ਦੇ ਪੈਰ ਪਸਾਰਨ ਦੇ ਖ਼ਦਸ਼ੇ ਦੌਰਾਨ ਅਸੀਂ ਚਾਹੁੰਦੇ ਹਾਂ ਕਿ ਇਸ ਜੀ-7 ਮੀਟਿੰਗ ਵਿੱਚ ਭਾਰਤ ਨੂੰ ਦੀ ਸੱਦਿਆ ਜਾਵੇ।’ ਉਨ੍ਹਾਂ ਕਿਹਾ, ‘ਅਫ਼ਗਾਨਿਸਤਾਨ ਤੋਂ ਸੈਨਾ ਦੀ ਵਾਪਸੀ ਦੀ ਵਿਸ਼ਵ ਸੰਸਥਾ ਵੱਲੋਂ ਗਲਤ ਵਿਆਖਿਆ ਨਹੀਂ ਕੀਤੀ ਜਾਣੀ ਚਾਹੀਦੀ ਕਿ ਸਰਹੱਦ ਪਾਰ ਅਤਿਵਾਦ ਦਾ ਮੁਕਾਬਲਾ ਕਰਨ, ਖੇਤਰੀ ਸਹਿਯੋਗ ਦਾ ਸਮਰਥਨ ਕਰਨ ਜਾਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਅੱਗੇ ਵਧਾਉਣ ਲਈ ਸਾਰੇ ਉਪਾਅ ਕਰਨ ’ਚ ਜੀ-7 ਦੇ ਸੰਕਲਪ ਕਮਜ਼ੋਰ ਹੋ ਰਹੇ ਹਨ।’ –ਪੀਟੀਆਈ