ਕਾਠਮੰਡੂ, 14 ਨਵੰਬਰ
ਦੱਖਣੀ ਨੇਪਾਲ ਦੇ ਰੌਤਹਟ ਜ਼ਿਲ੍ਹੇ ਵਿੱਚ ਵਾਹਨ ਦੇ ਤਲਾਬ ਵਿੱਚ ਡਿੱਗਣ ਕਾਰਨ ਚਾਰ ਭਾਰਤੀਆਂ ਦੀ ਮੌਤ ਹੋ ਗਈ। ਇਹ ਜ਼ਿਲ੍ਹਾ ਭਾਰਤੀ ਸਰਹੱਦ ਦੇ ਨੇੜੇ ਹੈ। ਪੁਲੀਸ ਨੂੰ ਸ਼ੱਕ ਹੈ ਕਿ ਕਾਰ ਦਾ ਡਰਾਈਵਰ ਅਤੇ ਹੋਰ ਸਵਾਰ ‘ਨਸ਼ੇ’ ਵਿੱਚ ਸਨ। ਮ੍ਰਿਤਕਾਂ ਦੀ ਪਛਾਣ ਦੀਨਾਨਾਥ ਸਾਹ (25), ਅਰੁਣ ਸਾਹ (30), ਦਿਲੀਪ ਮਹਿਤੋ (28), ਅਮਿਤ ਮਹਿਤੋ (27) ਵਜੋਂ ਹੋਈ ਹੈ। ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ।