ਮਾਸਕੋ, 6 ਜੁਲਾਈ
ਪੂਰਬੀ ਰੂਸ ਵਿੱਚ 28 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਅੱਜ ਲਾਪਤਾ ਹੋ ਗਿਆ, ਜਿਸ ਦਾ ਹਵਾਈ ਅੱਡੇ ਤੋਂ ਕੁੱਝ ਕਿਲੋਮੀਟਰ ਦੂਰ ਮਲਬਾ ਮਿਲਿਆ ਹੈ। ਅਧਿਕਾਰੀਆਂ ਨੇ ਸਾਰਿਆਂ ਦੇ ਮਰਨ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਪੇਤਰੋਪਾਵਲੋਵਸਕ-ਕਾਮਚਾਤਸਕੀ ਤੋਂ ਪਲਾਨਾ ਸ਼ਹਿਰ ਲਈ 22 ਯਾਤਰੀਆਂ ਅਤੇ ਛੇ ਜਹਾਜ਼ੀ ਅਮਲੇ ਨਾਲ ਉਡਾਣ ਭਰਨ ਵਾਲਾ ਐਂਤੋਨੋਵ ਐੱਨ-26 ਜਹਾਜ਼ ਦਾ ਉਤਰਨ ਤੋਂ ਪਹਿਲਾਂ ਸੰਪਰਕ ਟੁੱਟ ਗਿਆ ਸੀ।