ਕੋਪਨਹੈਗਨ, 15 ਜਨਵਰੀ
ਨਾਰਵੇ ਦੇ ਸਾਬਕਾ ਨਿਆਂ ਮੰਤਰੀ ਦੀ ਸਾਬਕਾ ਸਾਥਣ ਨੂੰ ਇੱਕ ਰਾਜਨੇਤਾ ਦੇ ਘਰ ਸਾਹਮਣੇ ਅੱਗ ਲਾਉਣ ਅਤੇ ਹੋਰ ਧਮਕੀ ਭਰੇ ਵਿਵਹਾਰ ਲਈ ਸ਼ੁੱਕਰਵਾਰ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ 20 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਓਸਲੋ ਜ਼ਿਲ੍ਹਾ ਅਦਾਲਤ ਨੇ ਲੈਲਾ ਬਰਥਿਊਸਨ (55) ਨੂੰ ਇੱਕ ਕੂੜੇਦਾਨ ਵਿੱਚ ਅੱਗ ਲਾਉਣ ਅਤੇ ਗ੍ਰੈਫਿਟੀ ਨੂੰ ਨਸ਼ਟ ਕਰਨ ਲਈ ਦੋਸ਼ੀ ਪਾਇਆ, ਜਿਸ ਵਿੱਚ 2018 ਅਤੇ 2019 ਵਿੱਚ ਤਤਕਾਲੀ ਨਿਆਂ ਮੰਤਰੀ ਟੋਰ ਮਿਕੇਲ ਵਾਰਾ ਦੇ ਘਰ ’ਤੇ ‘ਨਸਲਵਾਦੀ’ ਅਤੇ ਇੱਕ ਸਵਸਤਿਕਾ ਲਿਖਣਾ ਵੀ ਸ਼ਾਮਲ ਸਨ। ਬਰਥਿਊਸਨ ਇੱਕ ਧਮਕੀ ਭਰਿਆ ਪੱਤਰ ਲਿਖਣ ਅਤੇ ਹੋਰ ਲੋਕਾਂ ਨੂੰ ਧਮਕੀਆਂ ਦੇਣ ਦੀ ਵੀ ਦੋਸ਼ੀ ਪਾਈ ਗਈ। ਟਰਾਇਲ ਦੌਰਾਨ ਬਰਥਿਊਸਨ ਨੇ ਖ਼ੁਦ ਨੂੰ ਨਿਰਦੋਸ਼ ਦੱਸਦਿਆਂ ਦਲੀਲ ਕਿ ਨਾਰਵੇ ਦੀ ਅੰਦਰੂਨੀ ਸੁਰੱਖਿਆ ਏਜੰਸੀ ਵੱਲੋਂ ਇਕਪਾਸੜ ਜਾਂਚ ਕੀਤੀ ਗਈ। ਉਸ ਨੂੰ ਮਾਰਚ 2019 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। -ਏਜੰਸੀ