ਕਾਠਮੰਡੂ: ਹਰਿਦੁਆਰ ’ਚ ਮਹਾ ਕੁੰਭ ਦੌਰਾਨ ਇਸ਼ਨਾਨ ਮਗਰੋਂ ਭਾਰਤ ਤੋਂ ਪਰਤੇ ਨੇਪਾਲ ਦੇ ਸਾਬਕਾ ਨਰੇਸ਼ ਗਿਆਨੇਂਦਰ ਸ਼ਾਹ (73) ਅਤੇ ਮਹਾਰਾਣੀ ਕੋਮਲ ਸ਼ਾਹ (70) ਕਰੋਨਾ ਪਾਜ਼ੇਟਿਵ ਮਿਲੇ ਹਨ। ਦਿ ਹਿਮਾਲਿਅਨ ਟਾਈਮਜ਼ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੇ ਪੀਸੀਆਰ ਟੈਸਟ ਤੋਂ ਪਤਾ ਲੱਗਾ ਕਿ ਉਹ ਕੋਵਿਡ-19 ਤੋਂ ਪੀੜਤ ਹਨ। ਰਿਪੋਰਟ ਮੁਤਾਬਕ ਜਦੋਂ ਸ਼ਾਹੀ ਜੋੜਾ ਕਾਠਮੰਡੂ ਪਰਤਿਆ ਸੀ ਤਾਂ ਹਵਾਈ ਅੱਡੇ ’ਤੇ ਉਨ੍ਹਾਂ ਦੇ ਸਵਾਗਤ ’ਚ ਸੈਂਕੜੇ ਲੋਕ ਜਮ੍ਹਾਂ ਸਨ। ਅਧਿਕਾਰੀਆਂ ਨੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ