ਮਾਲੇ: ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ ਨੂੰ ਮਨੀ ਲਾਂਡਰਿੰਗ ਤੇ ਘੁਟਾਲੇ ਦੇ ਮਾਮਲੇ ਵਿਚ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦੀਬ ਨੇ ਅਦਾਲਤ ਵਿਚ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਸਾਬਕਾ ਰਾਸ਼ਟਰਪਤੀ ਦੇ ਹੁਕਮਾਂ ਤਹਿਤ ਕਾਲੇ ਧਨ ਨੂੰ ਸਫ਼ੈਦ ਕਰਨ ਤੇ ਘਪਲੇ ਜਿਹੇ ਅਪਰਾਧਾਂ ਨੂੰ ਅੰਜਾਮ ਦਿੱਤਾ। ਅਦਾਲਤ ਨੇ ਅਦੀਬ ਉਤੇ 1,29,800 ਡਾਲਰ ਜੁਰਮਾਨਾ ਵੀ ਲਾਇਆ ਹੈ। ਸਾਲ 2013-18 ਦੌਰਾਨ ਸਾਬਕਾ ਰਾਸ਼ਟਰਪਤੀ ਯਾਮੀਨ ਅਬਦੁੱਲ ਗਯੂਮ ਦੇ ਕਾਰਜਕਾਲ ਵਿਚ ਅਦੀਬ 2015 ਵਿਚ ਕੁਝ ਸਮੇਂ ਲਈ ਦੇਸ਼ ਦੇ ਉਪ ਰਾਸ਼ਟਰਪਤੀ ਰਹੇ ਸਨ। ਉਨ੍ਹਾਂ ਨੂੰ 2016 ਵਿਚ ਕਈ ਦੋਸ਼ਾਂ ਹੇਠ 33 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਦੋਸ਼ਾਂ ਵਿਚ ਯਾਮੀਨ ਦੀ ਕਿਸ਼ਤੀ ਵਿਚ ਬੰਬ ਧਮਾਕੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਵੀ ਸ਼ਾਮਲ ਸੀ।
-ਪੀਟੀਆਈ