ਟ੍ਰਿਬਿਊਨ ਨਿਊਜ਼ ਸਰਵਿਸ
ਮਨਟਿੱਕਾ (ਕੈਲੀਫੋਰਨੀਆ), 31 ਜੁਲਾਈ
ਸੈਂਟਰਲ ਵੈਲੀ ਦੇ ਸਾਹਿਤਕਾਰਾਂ ਵਲੋਂ ਸਾਹਿਤਕ ਜਥੇਬੰਦੀ ਪੰਜਾਬੀ ਸਾਹਿਤ ਸਭਾ ਸੈਂਟਰਲ ਵੈਲੀ ਕੈਲੀਫੋਰਨੀਆ ਦਾ ਗਠਨ ਕੀਤਾ ਗਿਆ ਜਿਸ ਦੇ ਪ੍ਰਧਾਨ ਕੁਲਵੰਤ ਸੇਖੋਂ, ਉਪ ਪ੍ਰਧਾਨ ਹਰਜੀਤ ਹਠੂਰ, ਜਨਰਲ ਸਕੱਤਰ ਮਨਦੀਪ ਗੋਰਾ ਤੇ ਸਹਾਇਕ ਸਕੱਤਰ ਹਰਪ੍ਰੀਤ ਕੌਰ ਧੂਤ ਨਿਯੁਕਤ ਕੀਤੇ ਗਏ। ਸਭਾ ਦੇ ਮੁੱਢਲੇ ਮੈਂਬਰਾਂ ਵਿਚ ਪ੍ਰੋ. ਹਰਭਜਨ ਸਿੰਘ, ਪਰਮਜੀਤ ਭਾਨੂੰ, ਤਾਰਾ ਸਿੰਘ ਸਾਗਰ, ਡਾ. ਰਵੀ ਸ਼ੇਰਗਿੱਲ, ਰਵਨੀਤ ਹਠੂਰ, ਅਵਤਾਰ ਲਾਖਾ, ਜਸਵੰਤ ਸ਼ਾਦ, ਦਲਜਿੰਦਰ ਸਹੋਤਾ, ਧਰਮਵੀਰ ਥਾਂਦੀ, ਸੁੱਖੀ ਧਾਲੀਵਾਲ, ਮਨਜੀਤ ਕੌਰ ਸੰਧੂ, ਜਸਬੀਰ ਸੀਂਦਰਾ, ਕਰਮਜੀਤ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਪਾਲ ਭੱਟੀ, ਗਗਨ ਮਾਹਲ ਸੁਲਤਾਨਵਿੰਡ, ਮਲਿਕ ਇਮਤਿਆਜ਼, ਕੁਲਵੀਰ ਚੀਮਾ, ਹਰਜਿੰਦਰ ਸਿੰਘ ਹੈਪੀ, ਲਖਵੀਰ ਮੱਖਣ, ਰਣਧੀਰ ਸੰਧੂ, ਮਾਨਵਜੀਤ ਢਿੱਲੋਂ, ਕਰਮਵੀਰ ਸਿੰਘ, ਅਮਰਜੀਤ ਸਿੰਘ, ਰਾਜਿੰਦਰ ਟਾਂਡਾ, ਕਮਲ ਸਿੱਧੂ, ਲਾਲੀ ਗਿੱਲ, ਰਾਜੇਸ਼ ਸੰਘਰ ਆਦਿ ਨੂੰ ਸ਼ਾਮਲ ਕੀਤਾ ਗਿਆ। ਸਭਾ ਦੇ ਬੁਲਾਰੇ ਨੇ ਦੱਸਿਆ ਕਿ ਕੈਲੀਫੋਰਨੀਆ ਦਾ ਕੋਈ ਵੀ ਸਾਹਿਤਕਾਰ ਇਸ ਸਭਾ ਦਾ ਮੈਂਬਰ ਬਣ ਸਕਦਾ ਹੈ ਤੇ ਅਮਰੀਕਾ ਦੀ ਕਿਸੇ ਵੀ ਸਟੇਟ ਵਿਚ ਵਸਦਾ ਲੇਖਕ ਇਸ ਸਭਾ ਦਾ ਆਨਰੇਰੀ ਮੈਂਬਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਹਿਤ ਸਭਾ ਦੇ ਗਠਨ ਦਾ ਫੈਸਲਾ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਕਰੋਨਾ ਮਹਾਮਾਰੀ ਕਾਰਨ ਹਾਲਾਤ ਆਮ ਵਾਂਗ ਨਹੀਂ ਹੋ ਜਾਂਦੇ ਤਦ ਤਕ ਸਭਾ ਵਲੋਂ ਆਪਣੀਆਂ ਸਰਗਰਮੀਆਂ ਫੋਨ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸਭਾ ਵਲੋਂ ਵੈਬਿਨਾਰ ਤੇ ਫੇਸਬੁੱਕ ਜ਼ਰੀਏ ਆਪਣੀਆਂ ਗਤੀਵਿਧੀਆਂ ਚਲਾਈਆਂ ਜਾਣਗੀਆਂ। ਸਭਾ ਵਲੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਮਾਹਿਰਾਂ ਨਾਲ ਮਿਲ ਕੇ ਸੈਮੀਨਾਰ ਕਰਵਾਏ ਜਾਣਗੇ। ਇਹ ਜਾਣਕਾਰੀ ਮਨਦੀਪ ਗੋਰਾ ਤੇ ਹਰਪ੍ਰੀਤ ਕੌਰ ਧੂਤ ਨੇ ਦਿੱਤੀ।