ਹਰਜੀਤ ਲਸਾੜਾ
ਬ੍ਰਿਸਬਨ, 9 ਫ਼ਰਵਰੀ
ਵਿਦੇਸ਼ੀ ਧਰਤੀ ਤੋਂ ਭਾਰਤੀ ਕਿਸਾਨ ਅੰਦੋਲਨ ਨੂੰ ਸਹਿਯੋਗ ਦੇਣ ਅਤੇ ਕੌਮੀ ਭਾਈਚਾਰਕ ਸਾਂਝ ਤਹਿਤ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ‘ਇੰਡੀਅਨ ਫਾਰਮਰਜ਼ ਸਪੋਰਟ ਕਮੇਟੀ’ ਦਾ ਗਠਨ ਕੀਤਾ ਗਿਆ ਹੈ। ਡਾ: ਬਰਨਾਰਡ ਮਲਿਕ, ਬਲਰਾਜ ਸੰਘਾ ਅਤੇ ਬਲਵੰਤ ਸਾਨੀਪੁਰ ਦੇ ਯਤਨਾਂ ਸਦਕਾ ਗਠਿਤ ਇਸ ਕਮੇਟੀ ’ਚ ਵੱਖ ਵੱਖ ਸੂਬਿਆਂ ਤੋਂ ਕਿਸਾਨ ਹਿਤੈਸ਼ੀ ਆਗੂਆਂ ਅਤੇ ਸਮਾਜ ਸੇਵੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਬਲਰਾਜ ਸੰਘਾ, ਬਲਵੰਤ ਸਾਨੀਪੁਰ, ਸਰਬਜੀਤ ਸੋਹੀ, ਚੰਦਨਦੀਪ ਸਿੰਘ ਰੰਧਾਵਾ, ਬਲਿਹਾਰ ਸੰਧੂ, ਦਿਲਬਾਗ ਸਿੰਘ ਢਿੱਲੋਂ ਅਤੇ ਹਰਪਾਲ ਸਿੰਘ ਬਠਿੰਡਾ ਦੀ ਸੂਬਾਈ ਕਾਰਜਕਾਰੀ ਕਮੇਟੀ ਲਈ ਚੋਣ ਕੀਤੀ ਗਈ। ਕਮੇਟੀ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੂੰ ਅੰਦੋਲਨ ਦੀ ਚੜ੍ਹਦੀਕਲਾ ਲਈ 2.18 ਲੱਖ ਰੁਪਏ ਅਤੇ ਬ੍ਰਿਸਬਨ ਤੋਂ ਸਾਹਿਤਕ ਸੰਸਥਾ ‘ਇਪਸਾ’ ਵੱਲੋਂ 2 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ।