ਕਾਠਮੰਡੂ, 9 ਸਤੰਬਰ
ਨੇਪਾਲ ਦੇ ਵਿਦੇਸ਼ ਸਕੱਤਰ ਭਾਰਤ ਰਾਜ ਪੌਡਿਆਲ ਅਗਲੇ ਹਫ਼ਤੇ ਭਾਰਤ ਦੌਰੇ ’ਤੇ ਆਉਣਗੇ। ਉਹ ਭਾਰਤ ਵਿੱਚ ਆਪਣੇ ਹਮਰੁਤਬਾ ਵਿਨੈ ਮੋਹਨ ਕਵਾਤਰਾ ਨਾਲ ਦੁਵੱਲੇ ਸਬੰਧਾਂ ਬਾਰੇ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਅਨੁਸਾਰ ਪੌਡਿਆਲ ਦੋ ਰੋਜ਼ਾ ਦੌਰੇ ਲਈ 13 ਸਤੰਬਰ ਨੂੰ ਭਾਰਤ ਆਉਣਗੇ ਅਤੇ ਉਹ 15 ਸਤੰਬਰ ਨੂੰ ਕਾਠਮੰਡੂੁ ਲਈ ਵਾਪਸੀ ਕਰਨਗੇ। ਪੌਡਿਆਲ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਦੀ ਭਾਰਤ ਫੇਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕ੍ਰਮਵਾਰ ਅਪਰੈਲ ਅਤੇ ਮਈ ਵਿੱਚ ਨੇਪਾਲ ਫੇਰੀ ਦੌਰਾਨ ਐਲਾਨੀਆਂ ਕਈ ਪਹਿਲਕਦਮੀਆਂ ’ਤੇ ਹੋਈ ਪ੍ਰਗਤੀ ਦੀ ਸਮੀਖਿਆ ਵੀ ਕਰਨਗੇ। ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਹਾਲ ਹੀ ਵਿੱਚ ਦੁਵੱਲੇ ਰੱਖਿਆ ਸਬੰਧਾਂ ਨੂੰ ਮਜ਼ਬੂੁਤ ਕਰਨ ਹਿੱਤ ਨੇਪਾਲ ਦਾ ਦੌਰਾ ਕੀਤਾ ਸੀ। -ਪੀਟੀਆਈ