ਸੰਯੁਕਤ ਰਾਸ਼ਟਰ, 23 ਜੁਲਾਈ
75 ਸਾਲਾਂ ਵਿਚ ਪਹਿਲੀ ਵਾਰ ਵਿਸ਼ਵ ਦੇ ਨੇਤਾ ਸਤੰਬਰ ਵਿਚ ਹੋਣ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਵਿਚ ਨਿਊ ਯਾਰਕ ਨਹੀਂ ਜਾਣਗੇ ਪਰ ਉਹ ਸਾਰੇ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਭੇਜਣਗੇ। ਕਰੋਨਾ ਵਾਇਰਸ ਦੇ ਮੱਦੇਨਜ਼ਰ 193 ਮੈਂਬਰ ਦੇਸ਼ਾਂ ਵਾਲੇ ਸੰਘ ਨੇ ਜਨਰਲ ਅਸੈਂਬਲੀ ਨੂੰ ਪੂਰੀ ਤਰ੍ਹਾਂ ਆਨਲਾਈਨ ਕਰਵਾਉਣ ਦਾ ਫੈਸਲਾ ਕੀਤਾ ਹੈ। ਸੰਯੁਕਤ ਰਾਸ਼ਟਰ ਦੀ 75ਵੀਂ ਜਨਰਲ ਅਸੈਂਬਲੀ 15 ਸਤੰਬਰ ਤੋਂ ਸ਼ੁਰੂ ਹੋਵੇਗੀ।