ਕਰੋਨਾ ਦੀ ਹੋਂਦ ਤੋਂ ਮੁਨੱਕਰ ਫਿੱਟਨੈੱਸ ਸਟਾਰ ਦੀ ਕੋਵਿਡ-19 ਕਾਰਨ ਮੌਤ

ਕਰੋਨਾ ਦੀ ਹੋਂਦ ਤੋਂ ਮੁਨੱਕਰ ਫਿੱਟਨੈੱਸ ਸਟਾਰ ਦੀ ਕੋਵਿਡ-19 ਕਾਰਨ ਮੌਤ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 18 ਅਕਤੂਬਰ

33 ਸਾਲਾ ਯੂਕ੍ਰੇਨੀਅਨ ਫਿਟਨੈੱਸ ‘ਸਟਾਰ’ ਜਿਸ ਨੇ ਕਿਹਾ ਸੀ ਕਿ ਦੁਨੀਆ ਵਿੱਚ ਕਰਨਾ ਨਾਂ ਦੀ ਕੋਈ ਚੀਜ਼ ਨਹੀਂ ਹੈ, ਦੀ ਕਰੋਨਾ ਕਾਰਨ ਮੌਤ ਹੋ ਗਈ।

ਦਮਿੱਤਰੀ ਸਤੁਜ਼ੁਕ ਨੂੰ ਹਾਲ ਹੀ ਵਿਚ ਤੁਰਕੀ ਦੀ ਯਾਤਰਾ ਦੌਰਾਨ ਵਾਇਰਸ ਹੋਇਆ ਸੀ। ਉਸ ਦੀ ਸਾਬਕਾ ਪਤਨੀ ਸੋਫੀਆ ਸਤੁਜ਼ੁਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਵਿੱਚ ਇਸ ਮੌਤ ਦੀ ਪੁਸ਼ਟੀ ਕੀਤੀ ਹੈ। ਉਸ ਨੂੰ ਜਦੋਂ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਤਾਂ ਉਸ ਦੀ ਹਾਲਤ ਕਾਫ਼ੀ ਗੰਭੀਰ ਸੀ। ਉਸ ਦਾ ਦਿਲ ਠੀਕ ਕੰਮ ਨਹੀਂ ਸੀ ਕਰ ਰਿਹਾ। ਉਸ ਨੇ ਲਿਖਿਆ, "ਮੈਂ ਉਸ ਨੂੰ ਬਚਾਉਣ ਲਈ ਸਭ ਕੁਝ ਕੀਤਾ ਤਾਂ ਜੋ ਮੇਰੇ ਤਿੰਨ ਬੱਚਿਆਂ ਦਾ ਪਿਤਾ ਜਿਊਂਦਾ ਰਹੇ ਪਰ ਸਾਰਾ ਕੁੱਝ ਮੇਰੇ ਵੱਸ ਵਿੱਚ ਨਹੀਂ ਸੀ।”

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All