ਲੰਡਨ, 26 ਅਪਰੈਲ
ਬਰਤਾਨੀਆ ਨੇ ਭਾਰਤ ਵਿੱਚ ਬੇਕਾਬੂ ਹੋਈ ਕਰੋਨਾ ਦੀ ਦੂਜੀ ਲਹਿਰ ਦੌਰਾਨ ਵੈਂਟੀਲੇਟਰਾਂ ਤੇ ਆਕਸੀਜਨ ਕੰਨਸੈਂਟਰੇਟਰਾਂ ਦੀ ਲੋੜ ਨੂੰ ਪੂਰਾ ਕਰਨ ਲਈ ਜੀਵਨ ਰੱਖਿਅਕ ਸਾਜ਼ੋ ਸਾਮਾਨ ਦੀ ਪਹਿਲੀ ਖੇਪ ਅੱਜ ਰਵਾਨਾ ਕਰ ਦਿੱਤੀ ਹੈ। ਇਸ ਸਾਮਾਨ ਦੇ ਮੰਗਲਵਾਰ ਵੱਡੇ ਤੜਕੇ ਨਵੀਂ ਦਿੱਲੀ ਪੁੱਜਣ ਦੀ ਸੰਭਾਵਨਾ ਹੈ। ਮੈਡੀਕਲ ਸਪਲਾਈ ਵਿੱਚ 495 ਆਕਸੀਜਨ ਕੰਨਸੈਂਟਰੇਟਟਰਾਂ, 120 ਨਾਨ ਇਵੇਸਿਵ ਵੈਂਟੀਲੇਟਰ ਤੇ 20 ਮੈਨੁਅਲ ਵੈਂਟੀਲੇਟਰਾਂ ਤੋੋਂ ਇਲਾਵਾ ਹੋਰ ਸਾਜ਼ੋ ਸਾਮਾਨ ਸ਼ਾਮਲ ਹੈ। ਪੀਟੀਆਈ