ਪੇਈਚਿੰਗ, 14 ਅਗਸਤ
ਚੀਨ ਵਿੱਚ ਫੈਕਟਰੀ ਉਤਪਾਦਨ ਜੁਲਾਈ ਵਿਚ ਪੰਜ ਪ੍ਰਤੀਸ਼ਤ ਵਧਿਆ, ਜਦੋਂਕਿ ਪ੍ਰਚੂਨ ਵਿਕਰੀ ਵਿਚ ਥੋੜ੍ਹੀ ਗਿਰਾਵਟ ਆਈ ਹੈ। ਚੀਨ ਵਿਚ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਦੇ ਨਿਰਯਾਤ ਵਿਚ ਸੁਧਾਰ ਦੇ ਬਾਵਜੂਦ, ਇਸ ਦੀ ਘਰੇਲੂ ਮੰਗ ਘੱਟ ਰਹੀ ਹੈ। ਰਿਪੋਰਟ ਦੇ ਅਨੁਸਾਰ ਦੇਸ਼ ਦੇ ਦੱਖਣੀ ਹਿੱਸੇ ਵਿੱਚ ਭਾਰੀ ਹੜ੍ਹਾਂ ਨੇ ਉਤਪਾਦਨ ਅਤੇ ਖਪਤਕਾਰਾਂ ਦੀ ਮੰਗ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਮਾਮੂਲੀ ਵਾਧਾ ਹੋਇਆ।