ਕੈਨਬਰਾ: ਫੇਸਬੁੱਕ ਨੇ ਅੱਜ ਆਸਟਰੇਲੀਆ ਦੇ ਤਿੰਨ ਪ੍ਰਕਾਸ਼ਕਾਂ ਨਾਲ ਮੁੱਢਲਾ ਸਮਝੌਤਾ ਹੋਣ ਦਾ ਐਲਾਨ ਕੀਤਾ ਹੈ। ਆਸਟਰੇਲੀਆ ਦੀ ਸੰਸਦ ਨੇ ਇੱਕ ਕਾਨੂੰਨ ਪਾਸ ਕੀਤਾ ਹੈ ਜਿਸ ਤਹਿਤ ਡਿਜੀਟਲ ਖ਼ਬਰਾਂ ਦਿਖਾਉਣ ਬਦਲੇ ਅਦਾਇਗੀ ਕਰਨੀ ਪਵੇਗੀ। ਫੇਸਬੁੱਕ ਨੇ ਅੱਜ ਕਿਹਾ ਕਿ ਉਸ ਵੱਲੋਂ ਤਿੰਨ ਆਜ਼ਾਦ ਖ਼ਬਰ ਸੰਸਥਾਵਾਂ ਪ੍ਰਾਈਵੇਟ ਮੀਡੀਆ, ਸ਼ਵਾਟਜ਼ ਮੀਡੀਆ ਅਤੇ ਸੋਲਸਟਾਈਸ ਮੀਡੀਆ ਨਾਲ ਸਮਝੌਤਾ ਪੱਤਰਾਂ ’ਤੇ ਦਸਤਖ਼ਤ ਕੀਤੇ ਗਏ ਹਨ। ਸ਼ਵਾਟਜ਼ ਮੀਡੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ ਰਬਿੈਕਾ ਕੋਸਟੈਲੋ ਨੇ ਕਿਹਾ ਕਿ ਇਹ ਸਮਝੌਤਾ ਉਨ੍ਹਾਂ ਦੀ ਕੰਪਨੀ ਆਜ਼ਾਦ ਪੱਤਰਕਾਰੀ ਜਾਰੀ ਰੱਖਣ ’ਚ ਮਦਦ ਕਰੇਗਾ। -ਏਪੀ