ਸਨਫਰਾਂਸਿਸਕੋ: ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਮੇਟਾ ਦੀ ਸੀਓਓ ਸ਼ੈਰਲ ਸੈਂਡਬਰਗ ਨੇ ਅਸਤੀਫੇ ਦੇ ਦਿੱਤਾ ਹੈ। ਉਹ 14 ਸਾਲ ਤੋਂ ਇੱਥੇ ਸੀਓਓ ਵਜੋਂ ਸੇਵਾਵਾਂ ਦੇ ਰਹੀ ਸੀ। ਇਸ ਤੋਂ ਪਹਿਲਾਂ ਉਹ ਗੂਗਲ ਦਾ ਹਿੱਸਾ ਰਹੀ ਹੈ। ਇਸ ਲੰਬੇ ਕਾਰਜਕਾਲ ਦੌਰਾਨ ਸੈਂਡਬਰਗ ਨੇ ਮੇਟਾ (ਫੇਸਬੁੱਕ) ਦਾ ਵਿਗਿਆਪਨ ਦਾ ਕਾਰੋਬਾਰ ਬਹੁਤ ਵਧੀਆ ਢੰਗ ਨਾਲ ਸੰਭਾਲਿਆ। ਫੇਸਬੁੱਕ ਨੂੰ 100 ਅਰਬ ਡਾਲਰ ਵਾਲੇ ਕਾਰੋਬਾਰ ਵਿੱਚ ਬਦਲਣ ਵਿੱਚ ਉਸ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਜ਼ਕਰਬਰਗ ਨੇ ਦੱਸਿਆ ਕਿ ਸੈਂਡਬਰਗ ਤੋਂ ਬਾਅਦ ਹੁਣ ਜ਼ੇਵੀਅਰ ਓਲਿਵਨ ਮੇਟਾ ਦਾ ਸੀਓਓ ਹੋਵੇਗਾ। -ਪੀਟੀਆਈ