ਢਾਕਾ, 10 ਅਪਰੈਲ
ਉੱਤਰੀ ਬੰਗਲਾਦੇਸ਼ ਦੇ ਕੱਟੜਪੰਥੀ ਇਸਲਾਮਿਕ ਗਰੁੱਪ ਦੇ ਕਾਰਕੁਨਾਂ ਵੱਲੋਂ ਇੱਕ ਮਸਜਿਦ ’ਚ ਇਬਾਦਤ ਕਰਨ ਆਏ ਲੋਕਾਂ ’ਤੇ ਹਮਲਾ ਕੀਤਾ ਗਿਆ ਜਿਸ ਕਾਰਨ 12 ਜਣੇ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ। ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਹ ਘਟਨਾ ਗਈਬਾਂਧਾ ਜ਼ਿਲ੍ਹੇ ’ਚ ਉਦੋਂ ਵਾਪਰੀ ਜਦੋਂ ਖ਼ੁਦ ਐਲਾਨੇ ਹਿਫਾਜ਼ਤ-ਏ-ਇਸਲਾਮ ਗਰੁੱਪ ਦੇ ਕਾਰਕੁਨਾਂ ਨੇ ਇਮਾਮ ਕੋਲੋਂ ਮਾਈਕ ਖੋਹ ਲਿਆ ਅਤੇ ਆਪਣੇ ਸੰਗਠਨ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। -ਪੀਟੀਆਈ