ਕੇਨਵਰਲ (ਅਮਰੀਕਾ), 4 ਮਾਰਚ
ਜਦੋਂ ਸਪੇਸਐੱਕਸ ਦਾ ਪੁਲਾੜ ਵਾਹਨ ਸਟਾਰਸ਼ਿਪ ਬੁੱਧਵਾਰ ਨੂੰ ਲੈਂਡਿੰਗ ਕਰ ਰਿਹਾ ਤਾਂ ਇੰਝ ਲੱਗਦਾ ਸੀ ਕਿ ਸਭ ਕੁੱਝ ਠੀਕ ਹੈ ਪਰ ਛੇਤੀ ਹੀ ਹਾਲਤ ਬਦਲ ਗਏ। ਲੈਂਡਿੰਗ ਦੇ ਸਮੇਂ ਜਿਵੇਂ ਹੀ ਪੁਲਾੜ ਵਾਹਨ ਨੇ ਧਰਤੀ ਨੂੰ ਛੂਹਿਆ ਤਾਂ ਉਸ ਵਿੱਚ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਵਾਹਨ ਹਵਾ ਵਿੱਚ ਉਛਲ ਗਿਆ। ਇਹ ਹਾਦਸਾ ਸਪੇਸਐਕਸ ਮੁਹਿੰਮ ਦੀ ਸਫਲਤਾ ਦੇ ਐਲਾਨ ਤੋਂ ਸਿਰਫ ਪੰਜ ਮਿੰਟ ਬਾਅਦ ਹੋਇਆ।