ਵਿਲਨਿਅਸ, 21 ਫਰਵਰੀ
ਯੂਰੋਪੀ ਆਗੂਆਂ ਨਾਲ ਮੀਟਿੰਗ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਪੂਤਿਨ ਦੇ ਆਲੋਚਕ ਅਲੈਕਸੀ ਨਵਾਲਨੀ ਦੇ ਸਾਥੀ ਨੇ ਅੱਜ ਕਿਹਾ ਕਿ ਕਰੈਮਲਿਨ ਉਸ ਨੂੰ (ਨਵਾਲਨੀ) ਉਦੋਂ ਹੀ ਰਿਹਾਅ ਕਰੇਗਾ ਜਦੋਂ ਸਖ਼ਤ ਨਿੱਜੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਯੂਰੋਪੀ ਵਿਦੇਸ਼ ਮੰਤਰੀ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਦੇ ਭਾਈਵਾਲਾਂ ’ਤੇ ਪਾਬੰਦੀਆਂ ਲਾਉਣ ਬਾਰੇ ਸਹਿਮਤੀ ਬਣਾ ਸਕਦੇ ਹਨ। ਨਵਾਲਨੀ ਨੂੰ ਪਿਛਲੇ ਮਹੀਨੇ ਜਰਮਨੀ ਤੋਂ ਰੂਸ ਆਉਣ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਯੂਰੋਪ ਵਿਚ ਨਵਾਲਨੀ ਦਾ ਇਲਾਜ ਚੱਲ ਰਿਹਾ ਸੀ, ਉਸ ਨੂੰ ਜ਼ਹਿਰ ਦਿੱਤਾ ਗਿਆ ਸੀ। ਨਵਾਲਨੀ ਦੇ ਚੀਫ਼ ਆਫ਼ ਸਟਾਫ਼ ਲਿਓਨਿਦ ਵੌਲਕੋਵ ਨੇ ਕਿਹਾ ਕਿ ਜਦ ਪੂਤਿਨ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਹੀ ਉਹ ਨਵਾਲਨੀ ਨੂੰ ਰਿਹਾਅ ਕਰਨ ਬਾਰੇ ਸੋਚਣਗੇ। -ਰਾਇਟਰਜ਼