ਐਟਲਾਂਟਾ, 1 ਸਤੰਬਰ
ਇੱਥੋਂ ਦੇ ਇੱਕ ਜੱਜ ਨੇ ਸਰੋਗੇਸੀ ਰਾਹੀਂ ਇੰਗਲੈਂਡ ਵਿੱਚ ਜਨਮੀ ਜੌਰਜੀਆ ਦੇ ਇੱਕ ਸਮਲਿੰਗੀ ਜੋੜੇ ਦੀ ਧੀ ਨੂੰ ਆਪਣੇ ਜਨਮ ਤੋਂ ਹੀ ਅਮਰੀਕੀ ਨਾਗਰਿਕ ਕਰਾਰ ਦਿੰਦਿਆਂ ਗ੍ਰਹਿ ਵਿਭਾਗ ਨੂੰ ਉਸ ਨੂੰ ਅਮਰੀਕੀ ਪਾਸਪੋਰਟ ਜਾਰੀ ਕਰਨ ਦਾ ਹੁਕਮ ਦਿੱਤਾ। ਅਮਰੀਕਾ ਦੇ ਜ਼ਿਲ੍ਹਾ ਜੱਜ ਮਾਈਕਲ ਬਰਾਊਨ ਨੇ ਆਪਣੇ ਹੁਕਮ ’ਚ ਦੱਸਿਆ ਕਿ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਲਈ ਇਸ ਬੱਚੀ ਦਾ ਆਪਣੇ ਅਮਰੀਕੀ ਮਾਪਿਆਂ ਨਾਲ ਜੈਵਿਕ ਤੌਰ ’ਤੇ ਜੁੜਿਆ ਹੋਣਾ ਲੋੜੀਂਦਾ ਨਹੀਂ ਹੈ। ਗ੍ਰਹਿ ਵਿਭਾਗ ਜੋ ਇਸ ਨਿਯਮ ਬਾਰੇ ਜਾਣਦਾ ਹੈ, ਇਸ ਫ਼ੈਸਲੇ ਸਬੰਧੀ ਨਿਆਂ ਵਿਭਾਗ ਨਾਲ ਗੱਲਬਾਤ ਕਰ ਰਿਹਾ ਹੈ। ਇਹ ਅਪੀਲ ਡੈਰੇਕ ਮਾਈਜ਼ ਅਤੇ ਜੌਨਾਥਨ ਗਰੈੱਗ ਨੇ ਜੁਲਾਈ 2019 ’ਚ ਗ੍ਰਹਿ ਵਿਭਾਗ ਵੱਲੋਂ ਉਨ੍ਹਾਂ ਦੀ ਬੱਚੀ ਸਿਮੋਨ ਨੂੰ ਅਮਰੀਕੀ ਨਾਗਰਿਕ ਨਾ ਮੰਨਣ ਖ਼ਿਲਾਫ਼ ਦਾਇਰ ਕੀਤੀ ਸੀ।
-ਏਪੀ