ਵਾਸ਼ਿੰਗਟਨ, 27 ਅਗਸਤ
ਗੂਗਲ ਦੇ ਆਪਣੇ ਹੀ ਇੰਜਨੀਅਰ ਕੰਪਨੀ ਦੀ ਖੁਫ਼ੀਆ ਢੰਗ ਨਾਲ ਲੋਕਾਂ ਦੀ ਟਰੈਕਿੰਗ ਕਰਨ ਤੋਂ ਪ੍ਰੇਸ਼ਾਨ ਹਨ। ਗੂਗਲ ਵੱਲੋਂ ਖੁਫ਼ੀਆ ਢੰਗ ਨਾਲ ਉਨ੍ਹਾਂ ਲੋਕਾਂ ਦੀ ਵੀ ਟਰੈਕਿੰਗ ਕੀਤੀ ਜਾਂਦੀ ਹੈ ਜਿਨ੍ਹਾਂ 2018 ਤੋਂ ਬਾਅਦ ਟਰੈਕ ਨਾ ਕੀਤੇ ਜਾਣ ਦੀ ਇੱਛਾ ਜ਼ਾਹਿਰ ਕੀਤੀ ਸੀ। ਇਸ ਦਾ ਖੁਲਾਸਾ ਇੱਕ ਖਪਤਕਾਰ ਵੱਲੋਂ ਦਾਇਰ ਕੇਸ ਦੇ ਦਸਤਾਵੇਜ਼ਾਂ ਤੋਂ ਹੋਇਆ ਹੈ। ਗੂਗਲ ਖ਼ਿਲਾਫ਼ ਤਿੰਨ ਮਹੀਨੇ ਪਹਿਲਾਂ ਇਹ ਕੇਸ ਐਰੀਜ਼ੋਨਾ ਦੇ ਅਟਾਰਨੀ ਜਨਰਲ ਨੇ ਦਾਇਰ ਕੀਤਾ ਸੀ।
ਇਨ੍ਹਾਂ ਦਸਤਾਵੇਜ਼ਾਂ ਅਨੁਸਾਰ ਅਗਸਤ 2018 ’ਚ ਪ੍ਰਕਾਸ਼ਿਤ ਹੋਏ ਲੇਖ ’ਚ ਦੱਸਿਆ ਗਿਆ ਸੀ ਕਿ ਗੂਗਲ ਕਿਸ ਤਰ੍ਹਾਂ ਲੋਕਾਂ ਦੀ ਟਰੈਕਿੰਗ ਕਰਦਾ ਹੈ ਅਤੇ ਇਹ ਲੇਖ ਪ੍ਰਕਾਸ਼ਿਤ ਹੋਣ ਮਗਰੋਂ ਗੂਗਲ ਵੱਡੀ ਸਮੱਸਿਆ ’ਚ ਫਸਿਆ ਹੋਇਆ ਹੈ। -ਏਪੀ