ਕਾਹਿਰਾ, 18 ਅਪਰੈਲ
ਉੱਤਰੀ ਕਾਹਿਰਾ ’ਚ ਕਾਲਯੂਬੀਆ ਸੂਬੇ ਦੇ ਬਾਨਹਾ ਸ਼ਹਿਰ ’ਚ ਰੇਲਗੱਡੀ ਦੇ ਅੱਠ ਡੱਬੇ ਲੀਹੋਂ ਲੱਥ ਗਏ। ਹਾਦਸੇ ਕਾਰਨ ਕਰਬ 100 ਵਿਅਕਤੀ ਜ਼ਖ਼ਮੀ ਹੋਏ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ’ਚ ਦਿਖਾਈ ਦਿੰਦਾ ਹੈ ਕਿ ਕੁਝ ਡੱਬੇ ਪਲਟ ਗਏ ਅਤੇ ਮੁਸਾਫ਼ਰ ਬਚਣ ਲਈ ਇਧਰ-ਉਧਰ ਭੱਜ ਰਹੇ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹਾਦਸੇ ’ਚ 97 ਮੁਸਾਫ਼ਰ ਜ਼ਖ਼ਮੀ ਹੋਏ ਹਨ। ਰੇਲਗੱਡੀ ਦੇ ਲੀਹੋਂ ਲੱਥਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਪਿਛਲੇ ਹਫ਼ਤੇ ਸ਼ਰਕੀਆ ਦੇ ਨਾਈਲ ਡੈਲਟਾ ’ਚ ਰੇਲਗੱਡੀ ਦੇ ਡੱਬੇ ਲੀਹੋਂ ਉਤਰ ਗਏ ਸਨ ਜਿਸ ਕਾਰਨ 15 ਵਿਅਕਤੀ ਜ਼ਖ਼ਮੀ ਹੋ ਗਏ ਸਨ। ਦੋ ਹਫ਼ਤੇ ਪਹਿਲਾਂ ਸੋਹਾਗ ’ਚ ਦੋ ਰੇਲਗੱਡੀਆਂ ਦੀ ਟੱਕਰ ’ਚ 18 ਵਿਅਕਤੀ ਮਾਰੇ ਗਏ ਸਨ ਜਦਕਿ 200 ਹੋਰ ਜ਼ਖ਼ਮੀ ਹੋ ਗਏ ਸਨ। -ਏਪੀ