ਮਿੰਡਾਨਾਓ (ਫਿਲਪੀਨਜ਼),11 ਅਗਸਤ
ਫਿਲਪੀਨਜ਼ ਦੇ ਤੱਟੀ ਇਲਾਕੇ ਬੋਬੋਨ ਵਿੱਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ ’ਤੇ ਭੂਚਾਲ ਦੀ ਗਤੀ 7.2 ਨਾਪੀ ਗਈ ਹੈ। ਇਸੇ ਦੌਰਾਨ ਅਮਰੀਕਾ ਦੇ ਜਿਆਲੋਜੀਕਲ ਸਰਵੇ ਨੇ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਭੂਚਾਲ ਦੇ ਝਟਕੇ ਮਿੰਡਾਨਾਓ ਇਲਾਕੇ ਵਿੱਚ ਵੀ ਮਹਿਸੂਸ ਕੀਤੇ ਗਏ। -ਰਾਇਟਰਜ਼