ਤਾਈਪੇ, 24 ਅਕਤੂਬਰ
ਉੱਤਰਪੂਰਬੀ ਤਾਇਵਾਨ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਕਾਰਨ ਕਈ ਇਮਾਰਤਾਂ ਹਿੱਲਦੀਆਂ ਹੋਈਆਂ ਨਜ਼ਰ ਆਈਆਂ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਰਿਕਟਰ ਸਕੇਲ ’ਤੇ ਭੂਚਾਲ ਦੀ ਗਤੀ 6.5 ਨੋਟ ਕੀਤੀ ਗਈ ਹੈ ਤੇ ਭੂਚਾਲ ਦਾ ਕੇਂਦਰ ਯਿਲਾਨ ਕਾਊਂਟੀ ਵਿੱਚ ਜ਼ਮੀਨ ਤੋਂ 66.8 ਕਿਲੋਮੀਟਰ ਹੇਠਾਂ ਸੀ। ਭੂਚਾਲ ਦੇ ਝਟਕੇ ਉੱਤਰ, ਪੂਰਬ ਤੇ ਪੱਛਮੀ ਤਾਇਵਾਨ ਵਿੱਚ ਵੀ ਮਹਿਸੂਸ ਕੀਤੇ ਗਏ। ਇਸੇ ਦੌਰਾਨ ਤਾਈਪੇ ਦੀ ਮੈਟਰੋ ਸਰਵਿਸ ਨੂੰ ਕੁਝ ਸਮੇਂ ਲਈ ਰੋਕਣ ਮਗਰੋਂ ਮੁੜ ਚਾਲੂ ਕਰ ਦਿੱਤਾ ਗਿਆ। ਰੇਲਵੇ ਵਿਭਾਗ ਵੱਲੋਂ ਟਰੈਕਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਰਾਇਰਜ਼