ਮਾਨਾਗੁਆ (ਨਿਕਾਰਾਗੁਆ), 6 ਜਨਵਰੀ
ਨਿਕਾਰਾਗੁਆ ਵਿੱਚ ਵੀਰਵਾਰ ਤੜਕੇ ਭੂਚਾਲ ਦੇ ਤਾਕਤਵਰ ਝਟਕੇ ਮਹਿਸੂਸ ਕੀਤੇ ਗਏ ਜਿਸ ਕਾਰਨ ਲੋਕ ਘਰਾਂ ਵਿੱਚੋਂ ਨਿਕਲ ਕੇ ਸੜਕਾਂ ਉੱਤੇ ਆ ਗਏ। ਫਿਲਹਾਲ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਯੂਐੱਸ ਜੀਓਲੋਜਿਕਲ ਸਰਵੇ ਅਨੁਸਾਰ ਭੂਚਾਲ ਦੀ ਗਤੀ ਰਿਕਟਰ ਸਕੇਲ ’ਤੇ 6.1 ਨਾਪੀ ਗਈ ਹੈ। ਭੂਚਾਲ ਦੇ ਝਟਕੇ ਨਿਕਾਰਾਗੁਆ ਦੀ ਰਾਜਧਾਨੀ ਮਾਨਾਗੁਆ ਵਿੱਚ ਵੀ ਮਹਿਸੂਸ ਕੀਤੇ ਗਏ। -ਏਪੀ