ਟੋਕੀਓ: ਜਪਾਨ ’ਚ ਅੱਜ ਭੂਚਾਲ ਦਾ ਜਬਰਦਸਤ ਝਟਕਾ ਲੱਗਣ ਕਾਰਨ ਰਾਜਧਾਨੀ ਟੋਕੀਓ ’ਚ ਇਮਾਰਤਾਂ ਹਿੱਲ ਗਈਆਂ। ਅਧਿਕਾਰੀਆਂ ਮੁਤਾਬਕ ਭੂਚਾਲ ਕਾਰਨ ਕੁੱਝ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 7 ਮਾਪੀ ਗਈ। ਸਵੇਰੇ 6.10 ਵਜੇ ਆਏ ਇਸ ਭੂਚਾਲ ਦਾ ਕੇਂਦਰ ਇਸ਼ੀਨੋਮਕੀ ਤੋਂ 27 ਕਿਲੋਮੀਟਰ ਪੂਰਬ ਵੱਲ ਧਰਤੀ ਦੇ 54 ਕਿਲੋਮੀਟਰ ਹੇਠਾਂ ਸੀ। -ਏਪੀ