ਕਸ਼ਮੀਰ, 21 ਅਕਤੂਬਰ
ਦੁਬਈ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਜਾਵੇਗਾ। ਕੇਂਦਰ ਸਰਕਾਰ ਨੇ ਜਾਣਕਾਰੀ ਦਿੱਤੀ ਕਿ ਦੁਬਈ ਨੇ ਜੰਮੂ-ਕਸ਼ਮੀਰ ਵਿਚ ਨਿਰਮਾਣ ਕਾਰਜਾਂ ਵਿਚ ਰੁਚੀ ਦਿਖਾਈ ਹੈ ਤੇ ਇਸ ਸਬੰਧੀ ਅੱਜ ਦੋਵਾਂ ਦਰਮਿਆਨ ਸਮਝੌਤਾ ਸਹੀਬੰਦ ਕੀਤਾ ਗਿਆ। ਦੁਬਈ ਸਰਕਾਰ ਵਲੋਂ ਇਸ ਨਿਵੇਸ਼ ਨਾਲ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੱਤਾ ਗਿਆ ਹੈ ਜਿਸ ਸਬੰਧੀ ਭਾਰਤ ਵਿਚ ਪਾਕਿਸਤਾਨ ਦੇ ਭਾਰਤ ਵਿਚ ਸਾਬਕਾ ਰਾਜਦੂਤ ਅਬਦੁਲ ਬਾਸਿਤ ਨੇ ਪ੍ਰੀਕਿਰਿਆ ਦਿੰਦਿਆ ਕਿਹਾ ਕਿ ਇਸ ਵੇਲੇ ਮੌਜੂਦਾ ਸਰਕਾਰ ਤੋਂ ਕਸ਼ਮੀਰ ਮੁੱਦਾ ਫਿਸਲਦਾ ਜਾ ਰਿਹਾ ਹੈ। ਇਸ ਵੇਲੇ ਭਾਰਤੀ ਫੌਜ ਵਲੋਂ ਕਸ਼ਮੀਰ ਵਿਚੋਂ ਅਤਿਵਾਦ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।