ਦੁਬਈ, 19 ਦਸੰਬਰ
ਪੁਣੇ ਦੀ ਰਹਿਣ ਵਾਲੀ ਨੌਂ ਸਾਲਾ ਵਿਧੀ ਕਰਵਾ, ਦੁਬਈ ਵਰਲਡ ਫੈਸ਼ਨ ਵੀਕ ਵਿੱਚ ਆਪਣੀ ਕੁਲੈਕਸ਼ਨ ਪੇਸ਼ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਫੈਸ਼ਨ ਡਿਜ਼ਾਈਨਰ ਬਣ ਗਈ ਹੈ। ਫੈਸ਼ਨ ਵੀਕ ਦੌਰਾਨ ਕਰਵਾ ਦਾ ਪਰੀਚੈ ‘ਦੁਨੀਆਂ ਦੀ ਸਭ ਤੋਂ ਘੱਟ ਉਮਰ ਦੀ ਫੈਸ਼ਨ ਡਿਜ਼ਾਈਨਰ’ ਵਜੋਂ ਕਰਾਇਆ ਗਿਆ ਅਤੇ ਉਸ ਵਲੋਂ ਡਿਜ਼ਾਈਨ ਕੀਤੇ ਗਏ ਕੱਪੜਿਆਂ ਨੂੰ ਵਿਵਜ਼ ਫੈਸ਼ਨ ਸਕੂਲ ਵੱਲੋਂ ‘ਕੌਮਾਂਤਰੀ ਕਿਡਜ਼/ ਟੀਨ ਫੈਸ਼ਨ ਰਨਵੇ’ ਵਿੱਚ ਸ਼ਾਮਲ ਕੀਤਾ ਗਿਆ। ਕਰਵਾ ਨੇ ਇਸ ਮੌਕੇ ਦੱਸਿਆ,‘‘ ਉਹ ਸਭ ਤੋਂ ਵੱਡੀ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹੈ। ਉਸ ਨੂੰ ਆਪਣੀ ਮਾਂ ਤੋਂ ਪ੍ਰੇਰਣਾ ਮਿਲੀ ਹੈ। ਉਸ ਨੇ ਕਿਹਾ ਕਿ ਉਸ ਦੀ ਮਾਂ ਉਸ ਲਈ ਚੰਗੀਆਂ ਡਰੈੱਸਾਂ ਬਣਾਉਂਦੀ ਸੀ ਜਿਸ ਤੋਂ ਉਸ ਨੂੰ ਡਿਜ਼ਾਈਨਰ ਬਣਨ ਦੀ ਪ੍ਰੇਰਣਾ ਮਿਲੀ।’’ -ਏਜੰਸੀ