ਦੁਬਈ, 17 ਮਈ
ਦੁਬਈ ਨੇ ਅੱਜ ਕਰੋਨਾ ਪਾਬੰਦੀਆਂ ਘਟਾ ਦਿੱਤੀਆਂ ਹਨ। ਇਥੇ ਉਨ੍ਹਾਂ ਸਾਰੇ ਹੋਟਲਾਂ ਤੇ ਰੇਸਤਰਾਂ ਨੂੰ ਸਮਾਗਮਾਂ ਤੇ ਹੋਰ ਗਤੀਵਿਧੀਆਂ ਲਈ ਪੂਰਾ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ ਜਿਨ੍ਹਾਂ ਵਿਚ ਆਉਣ ਵਾਲਿਆਂ ਦਾ ਕਰੋਨਾ ਰੋਕੂ ਟੀਕਾਕਰਨ ਹੋਇਆ ਹੋਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਯੂਨਾਈਟਿਡ ਅਰਬ ਅਮੀਰਾਤ ਵਿਚ ਟੀਕਾਕਰਨ ਦੀ ਦਰ ਕਾਫੀ ਜ਼ਿਆਦਾ ਹੈ।