ਦੁਬਈ: ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਇਜ਼ਰਾਈਲ ਵਿਚਾਲੇ ਟੈਲੀਫੋਨ ਸੇਵਾ ਸ਼ੁਰੂ ਹੋ ਗਈ ਹੈ। ਦੋਵਾਂ ਮੁਲਕਾਂ ਦੇ ਕੂਟਨੀਤਕ ਰਿਸ਼ਤਿਆਂ ਵਿਚ ਸੁਧਾਰ ਆਇਆ ਹੈ। ਹਾਲੇ ਦੋਵਾਂ ਮੁਲਕਾਂ ਨੇ ਫੋਨ ਲਾਈਨ ਚੱਲਣ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਤੇ ਯੂਏਈ ਨੇ ਵੀਰਵਾਰ ਐਲਾਨ ਕੀਤਾ ਸੀ ਕਿ ਅਮਰੀਕਾ ਦੇ ਦਖ਼ਲ ਨਾਲ ਸਮਝੌਤਾ ਸਿਰੇ ਚੜ੍ਹਿਆ ਹੈ ਤੇ ਕੂਟਨੀਤਕ ਸੰਪਰਕ ਸੰਪੂਰਨ ਤੌਰ ’ਤੇ ਬਣਾਇਆ ਜਾ ਰਿਹਾ ਹੈ। ਇਜ਼ਰਾਈਲ ਨੂੰ ਹੁਣ ਪੱਛਮੀ ਕੰਢੇ ਦੇ ਰਲੇਵੇਂ ਦੀ ਯੋਜਨਾ ਤਿਆਗਣੀ ਪਵੇਗੀ। ਫ਼ਲਸਤੀਨ ਲੰਮੇ ਸਮੇਂ ਤੋਂ ਇਸ ਦੀ ਮੰਗ ਕਰ ਰਿਹਾ ਸੀ। ਇਸ ਇਤਿਹਾਸਕ ਸਮਝੌਤੇ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। -ਏਪੀ