ਸੰਯੁਕਤ ਰਾਸ਼ਟਰ: ਭਾਰਤ ਨੇ ਅੱਜ ਸੰਯੁਕਤ ਰਾਸ਼ਟਰ ਵਿਚ ਕਿਹਾ ਕਿ ‘ਅਫ਼ਗਾਨਿਸਤਾਨ ਦਾ ਭਵਿੱਖ ਇਸ ਦਾ ਅਤੀਤ ਨਹੀਂ ਹੋ ਸਕਦਾ।’ ਭਾਰਤ ਨੇ ਕਿਹਾ ਕਿ ਅਤਿਵਾਦੀਆਂ ਦੇ ਬਚਾਅ ਲਈ ਬਣੇ ਟਿਕਾਣੇ ਤਬਾਹ ਕਰਨੇ ਪੈਣਗੇ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤ੍ਰਿਮੂਰਤੀ ਨੇ ਕਿਹਾ ਕਿ ਸਲਾਮਤੀ ਕੌਂਸਲ ਨੂੰ ਹਿੰਸਾ ਰੋਕਣ ਲਈ ਹੁਣ ਫ਼ੈਸਲਾ ਲੈਣਾ ਚਾਹੀਦਾ ਹੈ। ਭਾਰਤ ਨੇ ਕਿਹਾ ਕਿ ਗੁਆਂਢੀ ਵਜੋਂ ਅਫ਼ਗਾਨਿਸਤਾਨ ਵਿਚ ਬਦਲ ਰਹੀ ਸਥਿਤੀ ਨੂੰ ਲੈ ਕੇ ਉਹ ਫ਼ਿਕਰਮੰਦ ਹੈ। -ਪੀਟੀਆਈ