ਕੀਵ, 15 ਅਪਰੈਲ
ਕਾਲੇ ਸਾਗਰ ਵਿੱਚ ਤਾਇਨਾਤ ਰੂਸੀ ਜੰਗੀ ਬੇੜਾ ਮੋਸਕਵਾ, ਜੋ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਸੀ, ਡੁੱਬ ਗਿਆ। ਯੂਕਰੇਨ ਨੇ ਕਿਹਾ ਹੈ ਕਿ ਉਸ ਦੀ ਫੌਜ ਨੇ ਜੰਗੀ ਬੇੜੇ ‘ਤੇ ਮਿਜ਼ਾਈਲ ਹਮਲੇ ਕੀਤੇ ਸਨ, ਜਦਕਿ ਰੂਸ ਨੇ ਦਾਅਵਾ ਕੀਤਾ ਹੈ ਕਿ ਮੋਸਕਵਾ ਅੱਗ ਨਾਲ ਨੁਕਸਾਨਿਆ ਗਿਆ ਸੀ ਅਤੇ ਇਸ ‘ਤੇ ਕੋਈ ਮਿਜ਼ਾਈਲ ਹਮਲਾ ਨਹੀਂ ਹੋਇਆ ਸੀ।